June 3, 2010

December 2, 2009

bush di taqdeer

ਬੁਸ਼ ਦੀ ਤਕ੍ਦੀਰ
ਨੀਲੇ ਅੰਬਰਾਂ ਨੂੰ ਬਾਰੂਦ ਦੀ ਦੁਰ੍ਗੰਧ ਨਾਲ ਭਰ੍ਕੇ
ਧਰ੍ਤੀ ਦੇ ਚੱਪੇ-ਚੱਪੇ ਨੂੰ ਕਲੱਸ੍ਟਰ ਬੰਬਾਂ ਨਾਲ ਛੱਲ੍ਣੀ ਕਰ੍ਕੇ
ਤੂੰ ਪਾਲਿਆ ਸੀ ਵਹਿਮ ਕਿ ਕੁਚਲਿਆ ਜਾਵੇਗਾ ਇੱਕ ਕੌਮ ਦਾ ਸਵੈਮਾਣ
ਤੇਰੇ ਬੂਟਾਂ ਦੇ ਥੱਲੇ
ਕਿ ਘਰਾਂ ਤੇ ਗਲੀਆਂ ਦੁਆਲੇ ਉਸਰੀਆਂ
ਸੰਗੀਨਾ ਦੇ ਪਹਿਰੇ ’ਚ ਕੈਦ ਹੋ ਜਾਵੇਗੀ
ਅਜਾਦੀ ਦੀ ਤੜ੍ਪ
ਪਰ ਤੂੰ ਨਹੀਂ ਸੀ ਜਾਣ੍ਦਾ
ਕਿ ਐਟ੍ਮੀ ਹਥਿਆਰਾਂ ਦੇ ਸੇਕ ਨਾਲੋਂ ਕਿਤੇ ਤੇਜ ਹੁੰਦੀ ਹੈ
ਅਜਾਦੀ ਦੀ ਤੜ੍ਪ

ਰੋਮ ਦੀਆਂ ਸੜ੍ਕਾਂ ਦੇ ਕਿਨਾਰੇ, ਸਲੀਬਾਂ ਤੇ ਟੰਗੇ
ਹਜਾਰਾਂ ਗੁਲਾਮਾਂ ਦੀ ਗਾਥਾ ’ਚੋਂ ਉੱਠਦੀ ਹੈ
ਇਸ ਤੜ੍ਪ ਦੀ ਤੇਜ ਮਹਿਕ
ਫ਼ਲ੍ਸ੍ਤੀਨ ਦੀਆਂ ਸੜ੍ਕਾਂ ’ਤੇ ਇਹ ਤੜਪ
ਗੁਲੇਲਾਂ ਨਾਲ ਕਰ੍ਦੀ ਹੈ, ਟੈਂਕਾਂ ਦਾ ਟਾਕਰਾ
ਵੀਅਤ੍ਨਾਮ ਦੇ ਜੰਗ੍ਲਾਂ ’ਚ, ਇਸ ਤੜ੍ਪ ਦੇ ਜਲਵੇ
ਦੇਖੇ ਨੇ ਤੇਰੇ ਪੁਰਖਿਆਂ ਨੇ

ਤੇ ਅੱਜ ਤੂੰ ਆਪ ਵੀ ਦੇਖ ਲਿਆ ਹੈ, ਏਸ ਤੜਪ ਦਾ ਜਲਵਾ
ਵ੍ਫ਼ਾਦਾਰੀ ਦੀ ਡੂੰਘੀ ਨੀਂਦ ’ਚੋਂ
ਤ੍ਰਭ੍ਕ ਉੱਠਿਆ ਹੈ ਮਨ੍ਮੋਹਨ
ਜੋ ਕਹਿੰਦਾ ਸੀ ਤੈਨੂੰ ਪਿਆਰ ਕਰ੍ਦੇ ਨੇ ਭਾਰ੍ਤ ਦੇ ਲੋਕ

ਤੇਰੇ ਮੂੰਹ "ਤੇ ਪਿਆ ਇਹ ਛਿੱਤਰ,
ਤੇਰੇ ਇਰਾਕ ’ਚ ਸੁੱਟੇ ਲੱਖਾਂ ਟ੍ਨ ਬਾਰੂਦ ਤੋਂ ਕਿਤੇ ਭਾਰੀ ਹੈ
ਤੂੰ ਜਿੱਥੇ ਵੀ ਜਾਵੇਂਗਾ
ਧਰ੍ਤੀ ਦੇ ਕਿਸੇ ਵੀ ਕੋਨੇ
ਇਹ ਛਿੱਤਰ ਤੈਨੂੰ ਹਰ ਮੋੜ ਤੇ ਟ੍ਕਰੇਗਾ
ਇਹ ਛਿੱਤਰ ਤੇਰੀ ਤਕ੍ਦੀਰ ਹੈ
ਬਰਾਊਨ, ਓਲ੍ਮਰ੍ਟ ਹੋਵੇ ਜਾਂ ਕੋਈ ਹੋਰ
ਤੇਰੇ ਸੰਗੀਆਂ ਦੀ ਵੀ ਇਹੀ ਤਕ੍ਦੀਰ ਹੈ

ਬਰਾਕ ਓਬਾਮਾ ਹੋਵੇ ਜਾਂ ਕੋਈ ਹੋਰ
ਤੇਰੇ ਵਾਰ੍ਸਾਂ ਦੀ ਵੀ ਇਹੀ ਤਕ੍ਦੀਰ ਹੈ